SHARE  

 
 
     
             
   

 

7. ਮੰਗਲ

ਮੰਗਲ ਦੇ ਸ਼ਾਬਦਿਕ ਮਤਲੱਬ ਆੰਨਦ, ਖੁਸ਼ੀ ਅਤੇ ਉਤਸ਼ਾਹ ਹਨਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਮੰਗਲ ਦਾ ਪ੍ਰਯੋਗ ਸਿਰਲੇਖ (ਸ਼ੀਰਸ਼ਕ) ਦੇ ਰੂਪ ਵਿੱਚ ਦੋ ਵਾਰ ਕੀਤਾ ਗਿਆ ਹੈਛੰਤ ਬਿਲਾਵਲ ਮਹਲਾ 4 ਮੰਗਲ ਅਤੇ ਬਿਲਾਵਲ ਮਹਲਾ 5 ਛੰਤ ਮੰਗਲਇਸ ਸਿਰਲੇਖ (ਸ਼ੀਰਸ਼ਕ) ਦੇ ਹੇਠਾਂ ਦਰਜ ਬਾਣੀ ਖੁਸ਼ੀ ਦੇ ਭਾਵਾਂ ਨੂੰ ਹੀ ਰੂਪਮਾਨ ਕਰਦੀ ਹੈਬੇਸ਼ੱਕ ਇਨ੍ਹਾਂ ਸਿਰਲੇਖਾਂ (ਸ਼ੀਰਸ਼ਕਾਂ) ਦੇ ਇਲਾਵਾ ਮੰਗਲ ਸ਼ਬਦ ਦਾ ਪ੍ਰਯੋਗ ਬਹੁਅਰਥਾਂ ਵਿੱਚ ਵੀ ਹੋਇਆ ਹੈ ਉਦਾਹਰਣ ਵਾਸਤੇ:

ਛੰਤ ਬਿਲਾਵਲੁ ਮਹਲਾ ੪ ਮੰਗਲ

ੴ ਸਤਿਗੁਰ ਪ੍ਰਸਾਦਿ

ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ

ਗੁਰਿ ਤੁਠੈ ਹਰਿ ਪ੍ਰਭੁ ਪਾਇਆ ਰੰਗਿ ਰਲੀਆ ਮਾਣਾ ਰਾਮ

ਵਡਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ

ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ

ਨਿੰਮਾਣਿਆ ਹਰਿ ਮਾਣੁ ਹੈ ਹਰਿ ਪ੍ਰਭੁ ਹਰਿ ਆਪੈ ਰਾਮ

ਗੁਰਮੁਖਿ ਆਪੁ ਗਵਾਇਆ ਨਿਤ ਹਰਿ ਹਰਿ ਜਾਪੈ ਰਾਮ

ਮੇਰੇ ਹਰਿ ਪ੍ਰਭ ਭਾਵੈ ਸੋ ਕਰੈ ਹਰਿ ਰੰਗਿ ਹਰਿ ਰਾਪੈ ਰਾਮ

ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਪੈ ਰਾਮ

ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ

ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ

ਜਿਨ ਮਾਣਸ ਜਨਮਿ ਨ ਪਾਇਆ ਤਿਨ੍ਹ੍ਹ ਭਾਗੁ ਮੰਦੇਰਾ ਰਾਮ

ਹਰਿ ਹਰਿ ਹਰਿ ਹਰਿ ਰਾਖੁ ਪ੍ਰਭ ਨਾਨਕੁ ਜਨੁ ਤੇਰਾ ਰਾਮ

ਗੁਰਿ ਹਰਿ ਪ੍ਰਭੁ ਅਗਮੁ ਦ੍ਰਿੜਾਇਆ ਮਨੁ ਤਨੁ ਰੰਗਿ ਭੀਨਾ ਰਾਮ

ਭਗਤਿ ਵਛਲੁ ਹਰਿ ਨਾਮੁ ਹੈ ਗੁਰਮੁਖਿ ਹਰਿ ਲੀਨਾ ਰਾਮ

ਬਿਨੁ ਹਰਿ ਨਾਮ ਨ ਜੀਵਦੇ ਜਿਉ ਜਲ ਬਿਨੁ ਮੀਨਾ ਰਾਮ

ਸਫਲ ਜਨਮੁ ਹਰਿ ਪਾਇਆ ਨਾਨਕ ਪ੍ਰਭਿ ਕੀਨਾ ਰਾਮ  ਅੰਗ 844

 

 

 

 

 

 

 

 

 

 

 

 

 

 

 

 

 

 

 

 

 
     
     
            SHARE  
          
 
     
 

 

     

 

This Web Site Material Use Only Gurbaani Parchaar & Parsaar & This Web Site is Advertistment Free Web Site, So Please Don,t Contact me For Add.