SHARE  

 
 
     
             
   

 

32. ਭਾਈ ਮੌਲਕ (ਮਲੂਕਾ) ਜੀ

ਭਾਈ ਮੌਲਕ (ਮਲੂਕਾ) ਜੀ ਪੰਜਵੇਂ ਗੁਰੂ ਅਤੇ ਛੈਵੇਂ ਗੁਰੂ ਸਾਹਿਬਾਨ ਜੀ ਦੀ ਫੌਜ ਦੇ ਇੱਕ ਬਹਾਦੁਰ ਸਿਪਾਹੀ ਸਨ ਰੂਹੀਲਾ (ਹਰਗੋਬਿੰਦਪੁਰ) ਦੀ ਲੜਾਈ ਵਿੱਚ ਉਨ੍ਹਾਂਨੇ ਵੀ ਬਹਾਦੂਰੀ ਦੇ ਬਹੁਤ ਜੌਹਰ ਦਿਖਾਏਪਹਿਲਾਂ ਦਿਨ ਦੀ ਲੜਾਈ ਵਿੱਚ ਉਹ ਭਗਵਾਨਦਾਸ ਘੇਰੜ ਦੀ ਫੌਜ ਦੇ ਖਿਲਾਫ ਡਟਕੇ ਲੜੇ ਭਗਵਾਨਦਾਸ ਘੈਰੜ ਦਾ ਪੁੱਤ ਜਲੰਧਰ ਵਲੋਂ ਮੁਗਲ ਸੂਬੇਦਾਰ ਦੀ ਸੰਯੁਕਤ ਫੌਜ ਲੈ ਕੇ ਆ ਗਿਆਇਸ ਲੜਾਈ ਵਿੱਚ ਸਿੱਖਾਂ ਨੇ ਬਹਾਦੂਰੀ ਦੇ ਖੂਬ ਜੌਹਰ ਦਿਖਾਏਇਸ ਦਿਨ ਦੀ ਲੜਾਈ ਦੇ ਸ਼ੁਰੂ ਵਿੱਚ ਭਾਈ ਜੱਟੂ ਅਤੇ ਭਾਈ ਮਥਰਾ ਜੀ ਨੇ ਬਹੁਤ ਸਾਰੇ ਮੁਗਲ ਸਿਪਾਹੀ ਮਾਰ ਦਿੱਤੇਕੁੱਝ ਸਮਾਂ ਬਾਅਦ ਮੁਗਲ ਜਰਨੈਲ ਨੇ ਆਪਣੇ ਸਿਪਾਹੀਆਂ ਨੂੰ ਇਕੱਠੇ ਕੀਤਾ ਅਤੇ ਦੁਬਾਰਾ ਹਮਲਾ ਕਰਣ ਲਈ ਉਕਸਾਇਆਇੱਧਰ ਸਿੱਖ ਫੌਜਾਂ ਦੇ ਪੰਜ ਜਨਰੈਲ ਵੀ ਡਟਕੇ ਅੱਗੇ ਆਏਇਨ੍ਹਾਂ ਪੰਜਾਂ ਵਿੱਚੋਂ ਭਾਈ ਨਾਨੂ, ਭਾਈ ਕਲਿਆਣਾ, ਭਾਈ ਜਗਨਾ, ਭਾਈ ਕਿਸ਼ਨਾ ਅਤੇ ਭਾਈ ਮੌਲਕ (ਮਲੂਕਾ) ਸਨਭਾਈ ਜੱਟੂ, ਭਾਈ ਮਥਰਾ, ਭਾਈ ਨਾਨੂ ਅਤੇ ਮੌਲਕ (ਮਲੂਕਾ) ਦੀ ਸ਼ਹੀਦੀ ਦੇ ਬਾਅਦ ਭਾਈ ਕਲਿਆਣਾ ਜੀ ਨੇ ਸਿੱਖ ਫੌਜਾਂ ਦੀ ਬਾਗਡੌਰ ਸੰਭਾਲੀਇਨ੍ਹਾਂ ਦੀ ਅਗੁਵਾਈ ਵਿੱਚ ਸਿੱਖ ਫੌਜਾਂ ਨੇ ਅਲੀ ਬਖਸ਼ ਮੁਹੰਮਦ ਯਾਰ ਅਤੇ ਬਹੁਤ ਸਾਰੇ ਮੁਗਲ ਜਰਨੈਲ ਅਤੇ ਸਿਪਾਹੀ ਮਾਰ ਗਿਰਾਏਭਾਈ ਨਾਨੂ ਜੀ ਨੇ ਬਹੁਤ ਤਲਵਾਰ  ਚਲਾਈ ਅਤੇ ਲਾਸ਼ਾਂ ਦੇ ਢੇਰ ਲਗਾ ਦਿੱਤੇ ਅਤੇ ਇਸਦੇ ਬਾਅਦ ਭਾਈ ਨਾਨੂ ਜੀ ਵੀ ਸ਼ਹੀਦ ਹੋ ਗਏ ਭਾਈ ਨਾਨੂ ਜੀ ਦੀ ਸ਼ਹੀਦੀ ਨੂੰ ਵੇਖਕੇ ਭਾਈ ਮੌਲਕ (ਮਲੂਕਾ) ਜੀ ਬਹੁਤ ਰੌਸ਼ ਅਤੇ ਗ਼ੁੱਸੇ ਵਿੱਚ ਆ ਗਏਭਾਈ ਮੌਲਕ (ਮਲੂਕਾ) ਜੀ ਅਤੇ ਉਨ੍ਹਾਂ ਦੇ ਸਾਥੀ ਸਿੱਖਾਂ ਨੇ ਮੁਗਲਾਂ ਨੂੰ ਅਲੀ-ਅਲੀ ਬੋਲਣ ਉੱਤੇ ਮਜ਼ਬੂਰ ਕਰ ਦਿੱਤਾ ਅਤੇ ਉਹ ਜਿਧਰ ਨਿਕਲ ਜਾਂਦੇ ਉੱਥੇ ਲਾਸ਼ਾਂ ਦੇ ਢੇਰ ਲੱਗ ਜਾਂਦੇ ਸਨਇਨ੍ਹਾਂ ਵਿਚੋਂ ਪ੍ਰਮੁੱਖ ਸਿੱਖ ਜਰਨੈਲ ਭਾਈ ਬਲਵੰਡ ਜੀ ਸਨਅਖੀਰ ਲੜਦੇ-ਲੜਦੇ ਭਾਈ ਮੌਲਕ (ਮਲੂਕਾ) ਜੀ ਆਪ ਵੀ ਸ਼ਹੀਦੀ ਦਾ ਜਾਮ ਪੀ ਗਏਭਾਈ ਮੌਲਕ (ਮਲੂਕਾ) ਜੀ ਦੀ ਸ਼ਹੀਦੀ ਨੂੰ ਗੁਰੂਬਿਲਾਸ ਪਾਤਸ਼ਾਹੀ ਛੈਵੀਂ ਦਾ ਲੇਖਕ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕਰਦਾ ਹੈ:

ਤਬੈ ਕੋਧ ਕੈ ਮੋਲਕੰ ਤੇਗ ਝਾਰੀ ਹਤਾ ਐਕ ਦੀਵਾਨ ਸੈਨਾ ਹਤਾਰੀ

ਬਲਵੰਡ ਮਾਰਯੋ ਸੁ ਜੋਧਾ ਅਪਾਰੀ ਧਨੰ ਮੋਲਕੰ ਸੂਰ ਭਾਖੈ ਬਲਾਰੀ

ਮਚਾ ਘੋਰ ਸੰਗ੍ਰਾਮ ਮੋਲਕੰ ਹਤਾਯੋ ਨਭੰ ਸੁੰਦਰੀ ਲੈ ਚਲੀ ਸੂਰ ਭਾਯੋ

 

 

 

 

 

 

 

 

 

 

 

 

 

 

 

 

 

 

 

 

 
     
     
            SHARE  
          
 
     
 

 

     

 

This Web Site Material Use Only Gurbaani Parchaar & Parsaar & This Web Site is Advertistment Free Web Site, So Please Don,t Contact me For Add.